Shiv Kumar Batalvi - 'Birha da Sultan'
ਹਾਦਸਾ
ਗੀਤ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇਆਸਰਾ
ਮੱਥੇ 'ਤੇ ਹੋਣੀ ਲਿਖ ਗਈ
ਇਕ ਖ਼ੂਬਸੂਰਤ ਹਾਦਸਾ ।
ਇਕ ਨਾਗ ਚਿੱਟੇ ਦਿਵਸ ਦਾ
ਇਕ ਨਾਗ ਕਾਲੀ ਰਾਤ ਦਾ
ਇਕ ਵਰਕ ਨੀਲਾ ਕਰ ਗਏ
ਕਿਸੇ ਗੀਤ ਦੇ ਇਤਿਹਾਸ ਦਾ ।
ਸ਼ਬਦਾਂ ਦੇ ਕਾਲੇ ਥਲਾਂ ਵਿਚ
ਮੇਰਾ ਗੀਤ ਸੀ ਜਦ ਮਰ ਰਿਹਾ
ਉਹ ਗੀਤ ਤੇਰੀ ਪੈੜ ਨੂੰ
ਮੁੜ ਮੁੜ ਪਿਆ ਸੀ ਝਾਕਦਾ ।
ਅੰਬਰ ਦੀ ਥਾਲੀ ਤਿੜਕ ਗਈ
ਸੁਣ ਜ਼ਿਕਰ ਮੋਏ ਗੀਤ ਦਾ
ਧਰਤੀ ਦਾ ਛੰਨਾ ਕੰਬਿਆ
ਭਰਿਆ ਹੋਇਆ ਵਿਸ਼ਵਾਸ ਦਾ ।
ਜ਼ਖ਼ਮੀ ਹੈ ਪਿੰਡਾ ਸੋਚ ਦਾ
ਜ਼ਖ਼ਮੀ ਹੈ ਪਿੰਡਾ ਆਸ ਦਾ
ਅੱਜ ਫੇਰ ਮੇਰੇ ਗੀਤ ਲਈ
ਕਫ਼ਨ ਨਾ ਮੈਥੋਂ ਪਾਟਦਾ ।
ਅੱਜਫੇਰ ਹਰ ਇਕ ਸ਼ਬਦ ਦੇ
ਨੈਣਾਂ 'ਚ ਹੰਝੂ ਆ ਗਿਆ
ਧਰਤੀ ਤੇ ਕਰਜ਼ਾ ਚੜ੍ਹ ਗਿਆ
ਮੇਰੇ ਗੀਤ ਦੀ ਇਕ ਲਾਸ਼ ਦਾ ।
ਕਾਗ਼ਜ਼ ਦੀ ਨੰਗੀ ਕਬਰ 'ਤੇ
ਇਹ ਗੀਤ ਜੋ ਅੱਜ ਸੌਂ ਗਿਆ
ਇਹ ਗੀਤ ਸਾਰੇ ਜੱਗ ਨੂੰ
ਪਾਵੇ ਵਫ਼ਾ ਦਾ ਵਾਸਤਾ ।
ਸ਼ਿਵ ਕੁਮਾਰ ਬਟਾਲਵੀ
---------------------------------------------- ******************** ---------------------------------------------
ਸ਼ਿਕਰਾ
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ 'ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ ।
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ 'ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ ।
ਇਕ ਉਹਦੇ ਰੂਪ ਦੀ
ਧੁੱਪ ਤਿਖੇਰੀ
ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜਾਂ ।
ਧੁੱਪ ਤਿਖੇਰੀ
ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਕਿਸੇ ਗੋਰੀ ਮਾਂ ਦਾ ਜਾਇਆ
ਨੀ ਮੈਂ ਵਾਰੀ ਜਾਂ ।
ਨੈਣੀਂ ਉਹਦੇ
ਚੇਤ ਦੀ ਆਥਣ
ਅਤੇ ਜ਼ੁਲਫ਼ੀਂ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇਂ ਦਾ
ਕੋਈ ਦਿਹੁੰ ਚੜ੍ਹਨੇ 'ਤੇ ਆਇਆ
ਨੀ ਮੈਂ ਵਾਰੀ ਜਾਂ ।
ਚੇਤ ਦੀ ਆਥਣ
ਅਤੇ ਜ਼ੁਲਫ਼ੀਂ ਸਾਵਣ ਛਾਇਆ
ਹੋਠਾਂ ਦੇ ਵਿਚ ਕੱਤੇਂ ਦਾ
ਕੋਈ ਦਿਹੁੰ ਚੜ੍ਹਨੇ 'ਤੇ ਆਇਆ
ਨੀ ਮੈਂ ਵਾਰੀ ਜਾਂ ।
ਸਾਹਵਾਂ ਦੇ ਵਿਚ
ਫੁੱਲ ਸੋਇਆਂ ਦੇ
ਕਿਸੇ ਬਾਗ਼ ਚਾਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇਤਰਾਂ ਨਾਲ ਨੁਹਾਇਆ
ਨੀ ਮੈਂ ਵਾਰੀ ਜਾਂ ।
ਫੁੱਲ ਸੋਇਆਂ ਦੇ
ਕਿਸੇ ਬਾਗ਼ ਚਾਨਣ ਦਾ ਲਾਇਆ
ਦੇਹੀ ਦੇ ਵਿਚ ਖੇਡੇ ਚੇਤਰ
ਇਤਰਾਂ ਨਾਲ ਨੁਹਾਇਆ
ਨੀ ਮੈਂ ਵਾਰੀ ਜਾਂ ।
ਬੋਲਾਂ ਦੇ ਵਿਚ
ਪੌਣ ਪੁਰੇ ਦੀ
ਨੀ ਉਹ ਕੋਇਲਾਂ ਦਾ ਹਮਸਾਇਆ
ਚਿੱਟੇ ਦੰਦ ਜਿਉਂ ਧਾਨੋਂ ਬਗ਼ਲਾ
ਤੌੜੀ ਮਾਰ ਉਡਾਇਆ
ਨੀ ਮੈਂ ਵਾਰੀ ਜਾਂ ।
ਪੌਣ ਪੁਰੇ ਦੀ
ਨੀ ਉਹ ਕੋਇਲਾਂ ਦਾ ਹਮਸਾਇਆ
ਚਿੱਟੇ ਦੰਦ ਜਿਉਂ ਧਾਨੋਂ ਬਗ਼ਲਾ
ਤੌੜੀ ਮਾਰ ਉਡਾਇਆ
ਨੀ ਮੈਂ ਵਾਰੀ ਜਾਂ ।
ਇਸ਼ਕੇ ਦਾ
ਇਕ ਪਲੰਘ ਨੁਆਰੀ
ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾਂ ਪਲੰਘੇ ਪਾਇਆ
ਨੀ ਮੈਂ ਵਾਰੀ ਜਾਂ ।
ਇਕ ਪਲੰਘ ਨੁਆਰੀ
ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾਂ ਪਲੰਘੇ ਪਾਇਆ
ਨੀ ਮੈਂ ਵਾਰੀ ਜਾਂ ।
ਦੁਖਣ ਮੇਰੇ
ਨੈਣਾਂ ਦੇ ਕੋਏ
ਵਿਚ ਹੜ੍ਹ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕੀ ਜ਼ੁਲਮ ਕਮਾਇਆ
ਨੀ ਮੈਂ ਵਾਰੀ ਜਾਂ ।
ਨੈਣਾਂ ਦੇ ਕੋਏ
ਵਿਚ ਹੜ੍ਹ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿਚ ਸੋਚਾਂ
ਉਸ ਇਹ ਕੀ ਜ਼ੁਲਮ ਕਮਾਇਆ
ਨੀ ਮੈਂ ਵਾਰੀ ਜਾਂ ।
ਸੁਬ੍ਹਾ-ਸਵੇਰੇ
ਲੈ ਨੀ ਵਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿਚੋਂ ਨਿਕਲਣ ਚਿਣਗਾਂ
ਤੇ ਸਾਡਾ ਹੱਥ ਗਿਆ ਕੁਮਲਾਇਆ
ਨੀ ਮੈਂ ਵਾਰੀ ਜਾਂ ।
ਲੈ ਨੀ ਵਟਣਾ
ਅਸਾਂ ਮਲ ਮਲ ਓਸ ਨੁਹਾਇਆ
ਦੇਹੀ ਵਿਚੋਂ ਨਿਕਲਣ ਚਿਣਗਾਂ
ਤੇ ਸਾਡਾ ਹੱਥ ਗਿਆ ਕੁਮਲਾਇਆ
ਨੀ ਮੈਂ ਵਾਰੀ ਜਾਂ ।
ਚੂਰੀ ਕੁੱਟਾਂ
ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ
ਨੀ ਮੈਂ ਵਾਰੀ ਜਾਂ ।
ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ
ਨੀ ਮੈਂ ਵਾਰੀ ਜਾਂ ।
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ 'ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ ।
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ 'ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਤੇ ਉਹ ਚੋਗ ਚੁਗੀਂਦਾ ਆਇਆ
ਨੀ ਮੈਂ ਵਾਰੀ ਜਾਂ ।
---------------------------------------------- ******************** --------------------------------------------
ਮਾਂ
ਮੈਂ ਸੁਣਿਆ ਜ਼ਮਾਨੇ 'ਚ ਫਰਿਸ਼ਤੇ ਵੀ ਹੁੰਦੇ ਨੇਂ
ਨਾਲ ਸਾਹ ਲੈਣ ਵਾਲੇ ਰਿਸ਼ਤੇ ਵੀ ਹੁੰਦੇ ਨੇਂ।
ਮਾਂ ਨੂੰ ਮੈਂ ਦੇਖਿਆ ਪਰ ਕੋਈ
ਫਰਿਸ਼ਤਾ ਨਹੀਂ ਵੇਖਿਆ
ਮਾਂ ਨਾਲੋਂ ਵਧਕੇ ਕੋਈ ਰਿਸ਼ਤਾ ਨਹੀਂ ਵੇਖਿਆ।
ਜਿਸਦਿਆਂ ਸਾਹਾਂ 'ਚ ਮੈਂ ਸਾਹ
ਲੈਣਾ ਸਿੱਖਿਆ
ਰੱਬ ਕਹਿਣ ਨਾਲੋਂ ਪਹਿਲਾਂ ਮੈਂ
ਮਾਂ ਕਹਿਣਾ ਸਿੱਖਿਆ ।
ਨਾਲ ਸਾਹ ਲੈਣ ਵਾਲੇ ਰਿਸ਼ਤੇ ਵੀ ਹੁੰਦੇ ਨੇਂ।
ਮਾਂ ਨੂੰ ਮੈਂ ਦੇਖਿਆ ਪਰ ਕੋਈ
ਫਰਿਸ਼ਤਾ ਨਹੀਂ ਵੇਖਿਆ
ਮਾਂ ਨਾਲੋਂ ਵਧਕੇ ਕੋਈ ਰਿਸ਼ਤਾ ਨਹੀਂ ਵੇਖਿਆ।
ਜਿਸਦਿਆਂ ਸਾਹਾਂ 'ਚ ਮੈਂ ਸਾਹ
ਲੈਣਾ ਸਿੱਖਿਆ
ਰੱਬ ਕਹਿਣ ਨਾਲੋਂ ਪਹਿਲਾਂ ਮੈਂ
ਮਾਂ ਕਹਿਣਾ ਸਿੱਖਿਆ ।
---------------------------------------------- ******************** --------------------------------------------
ਅੜ੍ਹਿਆਂ
ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,
ਮੇਰੀ ਮੰਜਿਲ ਵੀ ਤੂੰ ਹੀ , ਤੂੰ ਹੀ ਏ ਰਾਹ ਸੱਜਣਾ
ਗੱਲ ਕਰ ਨਾ ਦੂਰੀ ਦੀ ਜਾਵਾਂਗੀ ਮਰ ਅੜ੍ਹਿਆ,
ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ....
ਤੇਰਾ ਨਾਂਅ ਲਿਖਿਆ ਏ ਰਗ ਰਗ ਤੇ ਤੇਰੇ ਵਾਜੋਂ
ਕੀ ਕਰਨਾ ਜੀ ਕੇ ਕੱਲੀ ਜੱਗ ਤੇ..
ਨੈਣਾਂ ਵਿੱਚ ਪਾ ਅੱਖਾਂ ਲੈ ਚਿਹਰਾ ਪੜ ਅੜ੍ਹਿਆ
ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ
ਮੇਰੀ ਮੰਜਿਲ ਵੀ ਤੂੰ ਹੀ , ਤੂੰ ਹੀ ਏ ਰਾਹ ਸੱਜਣਾ
ਗੱਲ ਕਰ ਨਾ ਦੂਰੀ ਦੀ ਜਾਵਾਂਗੀ ਮਰ ਅੜ੍ਹਿਆ,
ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ....
ਤੇਰਾ ਨਾਂਅ ਲਿਖਿਆ ਏ ਰਗ ਰਗ ਤੇ ਤੇਰੇ ਵਾਜੋਂ
ਕੀ ਕਰਨਾ ਜੀ ਕੇ ਕੱਲੀ ਜੱਗ ਤੇ..
ਨੈਣਾਂ ਵਿੱਚ ਪਾ ਅੱਖਾਂ ਲੈ ਚਿਹਰਾ ਪੜ ਅੜ੍ਹਿਆ
ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ
---------------------------------------------- ******************** -------------------------------------------
" ਮੁਸਲਿਮ ਨੂੰ ਕੁਰਾਨ ਵਿੱਚ ਇਮਾਨ ਨਾ ਮਿਲੇਆ,
ਹਿੰਦੂ ਨੂੰ ਗੀਤਾ ਵਿੱਚ ਭਗਵਾਨ ਨਾ ਮਿਲੇਆ,
ਉਸ ਇਨਸਾਨ ਨੂੰ ਅਸਮਾਨ ਵਿੱਚ ਕੀ ਰੱਬ ਮਿਲੇਗਾ
ਜਿਸ ਇਨਸਾਨ ਨੂੰ ਇਨਸਾਨ ਵਿੱਚ ਇਨਸਾਨ ਨਾ ਮਿਲੇਆ.. "
" ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ,
ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ ,
ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ,
ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾ.. "
ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ ,
ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ,
ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾ.. "
" ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ "
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ "
---------------------------------------------- ******************** -------------------------------------------
" We Love you Sir, you will always remain in our heart "
---------------------------------------------- ******************** -------------------------------------------
Hey frnzzz!! your comments are valuable for me.. do post your suggestions.
ReplyDelete